uBO Lite (uBOL) ਇੱਕ MV3-ਅਧਾਰਿਤ ਸਮੱਗਰੀ ਬਲਾਕਰ ਹੈ। ਮੂਲ ਨਿਯਮ-ਸਮੂਹ uBlock Origin ਦੇ ਮੂਲ ਫਿਲਟਰ-ਸਮੂਹ ਨਾਲ ਸੰਬੰਧਿਤ ਹੈ: - uBlock Origin ਦੀਆਂ ਬਿਲਟ-ਇਨ ਫਿਲਟਰ ਸੂਚੀਆਂ -ਸੌਖੀ-ਸੂਚੀ -ਸੌਖੀ ਪਰਦੇਦਾਰੀ - Peter Lowe ਦੀ ਇਸ਼ਤਿਹਾਰ ਅਤੇ ਟਰੈਕਿੰਗ ਸਰਵਰ ਸੂਚੀ ਤੁਸੀਂ ਚੋਣਾਂ ਸਫ਼ੇ ਨੂੰ ਖੋਲ੍ਹ ਕੇ ਹੋਰ ਰੂਲ-ਸੈੱਟ ਸਮਰੱਥ ਕਰ ਕਦੇ ਹੋ -- ਪੌਪ-ਅੱਪ ਪੈਨਲ ਵਿੱਚ _Cogs_ icon ਨੂੰ ਕਲਿੱਕ ਕਰੋ। uBOL ਪੂਰੀ ਤਰ੍ਹਾਂ ਘੋਸ਼ਣਾਤਮਕ ਹੈ, ਭਾਵ ਫਿਲਟਰਿੰਗ ਹੋਣ ਲਈ ਇੱਕ ਸਥਾਈ uBOL ਪ੍ਰਕਿਰਿਆ ਦੀ ਕੋਈ ਲੋੜ ਨਹੀਂ ਹੈ, ਅਤੇ CSS/JS ਇੰਜੈਕਸ਼ਨ-ਅਧਾਰਿਤ ਸਮੱਗਰੀ ਫਿਲਟਰਿੰਗ ਐਕਸਟੈਂਸ਼ਨ ਦੁਆਰਾ ਨਹੀਂ ਸਗੋਂ ਖੁਦ ਬ੍ਰਾਊਜ਼ਰ ਦੁਆਰਾ ਭਰੋਸੇਯੋਗ ਢੰਗ ਨਾਲ ਕੀਤੀ ਜਾਂਦੀ ਹੈ। ਇਸਦਾ ਮਤਲਬ ਹੈ ਕਿ uBOL ਖੁਦ ਸਮੱਗਰੀ ਬਲਾਕਿੰਗ ਜਾਰੀ ਰਹਿਣ ਦੌਰਾਨ CPU/ਮੈਮਰੀ ਸਰੋਤਾਂ ਦੀ ਖਪਤ ਨਹੀਂ ਕਰਦਾ -- uBOL ਦੀ ਸਰਵਿਸ ਵਰਕਰ ਪ੍ਰਕਿਰਿਆ ਦੀ ਲੋੜ _ਸਿਰਫ_ ਉਦੋਂ ਹੁੰਦੀ ਹੈ ਜਦੋਂ ਤੁਸੀਂ ਪੌਪਅੱਪ ਪੈਨਲ ਜਾਂ ਵਿਕਲਪ ਪੰਨਿਆਂ ਨਾਲ ਗੱਲਬਾਤ ਕਰਦੇ ਹੋ।